ਅੰਬੇਦਕਰ ਦਾ ਵਿਚਾਰਨਯੋਗ ਸਿਧਾਂਤ
ਡਾਕਟਰ ਬੀ ਆਰ ਅੰਬੇਦਕਰ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਇਹ ਦੱਸ ਦਿੱਤਾ ਹੈ ਕਿ ਜੇ ਕਦੇ ਉਸਨੂੰ ਖ਼ੁਦ ਅਤੇ ਦੇਸ਼ ਦੇ ਵਿਚਕਾਰ ਚੋਣ ਕਰਨ ਦੀ ਮਜ਼ਬੂਰੀ ਆਈ ਤਾਂ ਉਹ ਆਪਣੇ ਨਾਲੋਂ ਦੇਸ਼ ਨੂੰ ਤਰਜੀਹ ਦੇਵੇਗਾ। ਪਰ ਜੇ ਕਦੇ ਇਹੋ ਚੋਣ ਉਸ ਨੂੰ ਉਸਦੇ ਦਲਿਤ ਭਾਈਚਾਰੇ ਅਤੇ ਦੇਸ਼ ਦੇ ਵਿਚਕਾਰ ਕਰਨੀ ਪਈ ਤਾਂ ਉਹ ਆਪਣੇ ਦਲਿਤ ਭਾਈਚਾਰੇ ਨੂੰ ਤਰਜੀਹ ਦੇਵੇਗਾ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜੇ ਦੇਸ਼ ਨੇ ਉਸਦੇ ਦਲਿਤ ਭਾਈਚਾਰੇ ਦਾ ਵਾਜਬ ਖ਼ਿਆਲ ਨਾ ਰੱਖਿਆ ਤਾਂ ਉਹ ਆਪਣੇ ਦਲਿਤ ਭਾਈਚਾਰੇ ਨੂੰ ਅਲੱਗ ਕਰਨਾ ਵੀ ਸੋਚ ਸਕਦਾ ਹੈ। ਇਸ ਦਾ ਮਤਲਬ ਦੇਸ਼ ਤੋਂ ਅਲਹਿਦਗੀ ਲਈ ਵਿਚਾਰ ਕਰਨਾ ਵੀ ਹੈ। ਇਹਦੇ ਵਿਚ ਕਦੇ ਵੀ ਭਾਰਤੀ ਹਕੂਮਤ ਨੂੰ ਕੋਈ ਬਗ਼ਾਵਤ ਦੀ ਬੋਅ ਨਹੀਂ ਆਈ ਤੇ ਨਾ ਹੀ ਉਸ ਨੇ ਕਦੀ ਡਾਕਟਰ ਅੰਬੇਦਕਰ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਨ ਬਾਰੇ ਸੋਚਿਆ। ਜੇਕਰ ਇਹੋ ਸਿਧਾਂਤਕ ਪੈਂਤੜਾ ਅਕਾਲੀ ਆਗੂ ਸਿੱਖਾਂ ਬਾਰੇ ਅਪਨਾਉਂਦੇ ਤੇ ਇਸ ਬਾਰੇ ਡਾਕਟਰ ਅੰਬੇਦਕਰ ਦੇ ਸਿਧਾਂਤ ਦਾ ਜ਼ਿਕਰ ਵੀ ਵਿਚ ਲਿਆਉਂਦੇ ਤਾਂ ਉਹਨਾਂ ਨੂੰ ਉਹ ਮੁਸ਼ਕਲਾਂ ਨਾ ਆਉਂਦੀਆਂ ਜਿਹੜੀਆਂ ਉਹਨਾਂ ਨੇ ਡੱਕੋ ਡੋਲੇ ਖਾਂਦਿਆਂ ਆਪ ਤੇ ਪੂਰੀ ਸਿੱਖ ਕੌਮ ਲਈ ਸਹੇੜੀਆਂ।
(ਰੋਜ਼ਾਨਾ ਸਪੋਕਸਮੈਨ ਵਿਚੋਂ) 👇

No comments:
Post a Comment